ਕਣਕ ਦੀ ਖਰੀਦ: ਬਾਰਦਾਨੇ ਦੀ ਕਮੀ ਪੂਰੀ ਕਰਨ ਲਈ ਕੀਤੇ ਗਏ ਹਨ ਵਿਸ਼ੇਸ਼ ਪ੍ਰਬੰਧ

ਕਣਕ ਦੀ ਖਰੀਦ: ਬਾਰਦਾਨੇ ਦੀ ਕਮੀ ਪੂਰੀ ਕਰਨ ਲਈ ਕੀਤੇ ਗਏ ਹਨ ਵਿਸ਼ੇਸ਼ ਪ੍ਰਬੰਧ

- ਆੜ੍ਹਤੀਏ ਆਪਣੇ ਪੱਧਰ ਉੱਤੇ ਵੀ ਬਾਰਦਾਨੇ ਦਾ ਪ੍ਰਬੰਧ ਕਰ ਸਕਦੇ ਹਨ

-ਪੰਜਾਬ ਸਰਕਾਰ ਵੱਲੋਂ ਬਾਰਦਾਨਾ ਦੇ ਮੂਲ ਨਿਰਧਾਰਿਤ

* ਜ਼ਿਲੇ ਦੀਆਂ ਮੰਡੀਆਂ ’ਚ 2.12 ਲੱਖ ਟਨ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ

* ਮੰਡੀਆਂ ਵਿਚ 2.49 ਲੱਖ ਟਨ ਜਿਣਸ ਦੀ ਆਮਦ

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਬਰਨਾਲਾ, 22 ਅਪ੍ਰੈਲ :- ਜ਼ਿਲੇ ਭਰ ਦੀਆਂ ਜਿਨਾਂ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਹੈ, ਉਸ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਬਾਰਦਾਨੇ ਦਾ ਪ੍ਰਬੰਧ ਆੜਤੀਆਂ ਪਾਸੋਂ ਆਪਣੇ ਪੱਧਰ ’ਤੇ ਵੀ ਕੀਤਾ ਜਾ ਸਕਦਾ ਹੈ. ਬਾਰਦਾਨੇ ਦਾ ਮੁੱਲ ਸਰਕਾਰ ਵੱਲੋਂ 41 ਰੁਪਏ 90 ਪੈਸੇ ਸਮੇਤ ਜੀ.ਐਸ.ਟੀ. ਅਤੇ 39 ਰੁਪਏ 90 ਪੈਸੇ ਬਿਨਾਂ ਜੀ.ਐਸ.ਟੀ. ਤੋਂ ਨਿਰਧਾਰਿਤ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਾਰਦਾਨੇ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਆੜਤੀਆਂ ਨੂੰ ਆਨਲਾਈਨ ਪੋਰਟਲ ਰਾਹੀਂ ਕੀਤੀ ਜਾਵੇਗੀ। ਉਹਨਾਂ ਰਧਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਰਦਾਨੇ ਦੀ ਕਮੀ ਨੂੰ ਦੂਰ ਕਰਨ ਲਈ ਬਾਰਦਾਨੇ ਦੀ ਖਰੀਦ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਕਣਕ ਦੀ ਭਰਾਈ ਦੇ ਕਾਰਜ ਨੂੰ ਨੇਪਰੇ ਚਾੜਿਆ ਜਾ ਸਕੇ।

ਨਾਲ ਹੀ ਜ਼ਿਲ੍ਹਾ ਕੁਰਕ ਅਤੇ ਸਿਵਲ ਸਪਲਾਈ ਅਫਸਰ ਸ਼੍ਰੀਮਤੀ ਅਤਿੰਦਰ ਕੌਰ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਜਾਰੀ ਹੈ ਅਤੇ ਕਿਸਾਨਾਂ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਅਦਾਇਗੀ ਵੀ ਕੀਤੀ ਜਾ ਰਹੀ ਹੈ.

ਉਹਨਾਂ ਕਿਹਾ ਕਿ ਮੰਡੀਆਂ ਵਿੱਚ 21 ਅਪਰੈਲ ਤੱਕ 2,49,733 ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 2,12, 096 ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 71,270 ਟਨ, ਮਾਰਕਫੈਡ ਨੇ 44,865 ਟਨ, ਪਨਸਪ ਵੱਲੋਂ 53,820, ਵੇਅਰ ਹਾਊਸ ਵੱਲੋਂ 29,621 ਤੇ ਐਫ.ਸੀ.ਆਈ. ਵੱਲੋਂ 12,520 ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਆਨਲਾਈਨ ਵਿਧੀ ਰਾਹੀਂ 347 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ।

ਬਾਕਸ ਲਈ ਪ੍ਰਸਤਾਵਿਤ:

-ਸਰਕਾਰ ਵਲੋਂ ਸੀਧੇ ਤੌਰ ਉੱਤੇ ਕਿਸਾਨਾਂ ਦੇ ਖਾਤਿਆਂ ਚ ਅਦਾਇਗੀ ਕੀਤੀ ਜਾ ਰਹੀ ਹੈ

-ਕਿਸਾਨਾਂ ਵੱਲੋਂ ਸਰਕਾਰ ਦਾ ਧੰਨਵਾਦ

ਅਮਨਦੀਪ ਸਿੰਘ ਪੁੱਤਰ ਸਰਦਾਰ ਗੋਬਿੰਦ ਸਿੰਘ ਗਿੱਲ ਪਿੰਡ ਕੱਟੂ, ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਸ ਨੇ ਆਪਣੀ 225 ਕੁਇੰਟਲ ਕਣਕ ਦੀ ਫ਼ਸਲ 14 ਅਪ੍ਰੈਲ ਨੂੰ ਵੇਚੀ ਸੀ ਜਿਸ ਦੀ ਅਦਾਇਗੀ ਉਸਦੇ ਖਾਤੇ ਚ ਰੁ 4 .40 ਲੱਖ ਹੋ ਚੁੱਕੀ ਹੈ . ਉਸ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਕਮ ਸਿੱਧੇ ਤੌਰ ਉੱਤੇ ਉਸ ਦੇ ਖਾਤੇ ਵਿਚ ਪੈ ਗਈ ਹੈ.