BJP workers today staged a protest outside the Commissioner of Police's office against MP Bittu
BJP workers today staged a protest outside the Commissioner of Police's office against MP Bittu

ਭਾਜਪਾ ਵਰਕਰਾਂ ਨੇ ਅੱਜ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਐਮ ਪੀ ਬਿੱਟੂ ਦੇ ਖਿਲਾਫ ਦਿੱਤਾ ਧਰਨਾ

ਲੁਧਿਆਣਾ 6 ਜਨਵਰੀ ( ਹਿ.ਸ ) ਬੁੱਧਵਾਰ ਨੂੰ ਜ਼ਿਲ੍ਹਾ ਭਾਜਪਾ ਦੇ ਅਹੁਦੇਦਾਰਾਂ ਵੱਲੋਂ ਸਾਂਸਦ ਰਵਨੀਤ ਬਿੱਟੂ ਦੇ ਖਿਲਾਫ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਭਾਜਪਾ ਮੁਖੀ ਪੁਸ਼ਪਿੰਦਰ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਸੰਸਦ ਮੈਬਰ ਦੇ ਖਿਲਾਫ ਕੇਸ ਦਰਜ ਨਹੀਂ ਕਰਦੀ, ਉਦੋਂ ਤੱਕ ਭਾਜਪਾ ਵਰਕਰਾਂ ਵੱਲੋਂ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬਿੱਟੂ ਵੱਲੋਂ ਵਿਵਾਦਮਈ ਬਿਆਨ ਦੇ ਕੇ ਮਾਹੌਲ ਖਰਾਬ ਹੋਇਆ ਹੈ। ਪੁਲਿਸ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਨਹੀਂ ਕਰ ਰਹੀ। ਪਰ ਭਾਜਪਾ ਵਰਕਰ ਵੀ ਇਸੇ ਤਰ੍ਹਾਂ ਧਰਨਾ ਦਿੰਦੇ ਰਹਿਣਗੇ। ਧਰਨੇ ਦੌਰਾਨ ਹਾਜ਼ਰ ਸੀਨੀਅਰ ਆਗੂਆਂ ਨੇ ਵੀ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਜਨਰਲ ਮੰਤਰੀ ਦਾਂਤਾਦੂ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੁਦਗਿਲ, ਅਸ਼ਵਨੀ ਬਹਿਲ, ਮਹੇਸ਼ ਸ਼ਰਮਾ, ਯਸ਼ਪਾਲ ਜਨੋਤਰਾ, ਜ਼ਿਲ੍ਹਾ ਸਕੱਤਰ ਸੰਜੇ ਗੋਸਾਈਂ, ਅਮਿਤ ਡੋਗਰਾ, ਮਨਮੀਤ ਸਿੰਘ ਚਾਵਲਾ, ਵਿੱਕੀ ਸੇਖੋਂ ਤੋਂ ਇਲਾਵਾ ਹੋਰ ਵੀ ਮਜੂਦ ਸਨ I ਹਿੰਦੁਸਥਾਨ ਸਮਾਚਾਰ / ਗੋਤਮ / ਨਰਿੰਦਰ ਜੱਗਾ-hindusthansamachar.in

Related Stories

No stories found.
Raftaar | रफ्तार
raftaar.in