ਭਾਰਤੀ ਸੇਨਾ ਲਈ ਗੇਮ ਚੇਂਜਰ ਸਾਬਤ ਹੋਵੇਗਾ ਰਾਫੇਲ:ਰਾਜਨਾਥ ਸਿੰਘ
ਭਾਰਤੀ ਸੇਨਾ ਲਈ ਗੇਮ ਚੇਂਜਰ ਸਾਬਤ ਹੋਵੇਗਾ ਰਾਫੇਲ:ਰਾਜਨਾਥ ਸਿੰਘ
पंजाब

ਭਾਰਤੀ ਸੇਨਾ ਲਈ ਗੇਮ ਚੇਂਜਰ ਸਾਬਤ ਹੋਵੇਗਾ ਰਾਫੇਲ:ਰਾਜਨਾਥ ਸਿੰਘ

news

ਹਵਾਈ ਫੌਜ ਆਪਣੇ ਆਪ੍ਰੇਸ਼ਨ ਨੂੰ ਅੰਜਾਮ ਤੱਕ ਪਹੁੰਚਾਣ ਲਈ ਹਰ ਸਮੇਂ ਤਿਆਰ 1965 ਅਤੇ ਕਾਰਗਿਲ ਲੜਾਈ ਵਿੱਚ ਫਰਾਂਸ ਦੇ ਹਥਿਆਰਾਂ ਦੀ ਅਹਿਮ ਭੂਮਿਕਾ ਚੰਡੀਗੜ•, 10 ਸਤੰਬਰ (ਹਿ.ਸ.)। ਭਾਰਤ ਦੇ ਰੱਖਿਆ ਮੰਤਰੀ ਠਾਕੁਰ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਸੇਨਾ ਦੇ ਬੇੜੇ ਵਿੱਚ ਸਾਮਲ ਹੋਈਆ ਰਾਫੇਲ ਭਾਰਤੀ ਸੇਨਾ ਲਈ ਪੂਰੀ ਤਰਾਂ ਗੇਮ ਚੇਂਜਰ ਸਾਬਤ ਹੋਵੇਗਾ। ਰਾਜਨਾਥ ਸਿੰਘ ਵੀਰਵਾਰ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ਵਿਖੇ ਰਾਫੇਲ ਨੂੰ ਭਾਰਤੀ ਸੇਨਾ ਵਿੱਚ ਸ਼ਾਮਲ ਕੀਤੇ ਜਾਣ ਮੌਕੇ ਆਯੋਜਿਤ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਭਾਰਤ ਅਤੇ ਫਰਾਂਸ ਸ਼ੁਰੂ ਤੋਂ ਇੱਕ-ਦੂਜੇ ਦੇ ਸਹਿਯੋਗੀ ਰਹੇ ਹਨ। ਰਾਫੇਲ ਦਾ ਆਉਣਾ ਭਾਰਤ ਅਤੇ ਫਰਾਂਸ ਵਿਚਾਲੇ ਸਬੰਧਾਂ ਦੀ ਮਜਬੂਤੀ ਨੂੰ ਦਰਸਾਉਂਦਾ ਹੈ। ਉਨ•ਾਂ ਕਿਹਾ ਕਿ ਭਾਰਤ ਅਤੇ ਫਰਾਂਸ ਨੇ ਹਮੇਸ਼ਾਂ ਹੀ ਇੱਕ ਦੂਜੇ ਦੀਆਂ ਲੋੜਾਂ ਨੂੰ ਸਮਝਿਆ ਹੈ ਅਤੇ ਚਣੌਤੀਆਂ ਨੂੰ ਪਾਰ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਅਤੇ ਫਰਾਂਸ ਵਿਚਾਲੇ ਸਾਂਝੇਦਾਰੀ ਲਗਾਤਾਰ ਮਜਬੂਤ ਹੋ ਰਹੀ ਹੈ। ਸਾਲ 1965 ਦੀ ਲੜਾਈ ਵਿੱਚ ਭਾਰਤ ਦੀ ਜਿੱਤ ਅਤੇ ਕਾਰਗਿਲ ਯੁੱਧ ਦੌਰਾਨ ਭਾਰਤ ਦੀ ਜਿੱਤ ਵਿੱਚ ਫਰਾਂਸ ਦੇ ਰੱਖਿਆ ਉਪਕਰਣਾਂ ਦੀ ਭੂਮਿਕਾ ਅਹਿਮ ਰਹੀ ਹੈ। ਉਨ•ਾਂ ਭਾਰਤੀ ਸੇਨਾਂ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਰਾਫੇਲ ਅਤੇ ਤੇਜਸ ਵਰਗੇ ਲੜਾਕੂ ਜਹਾਜਾਂ ਦੇ ਬਲ ਤੇ ਭਾਰਤੀ ਸੇਨਾ ਦੁਸ਼ਮਣ ਵਿਰੁੱਧ ਅਚੂਕ ਕਾਰਵਈ ਕਰਨ ਵਿੱਚ ਪੂਰੀ ਤਰਾਂ ਸਮਰਥ ਹੋ ਗਈ ਹੈ। ਉਨ•ਾਂ ਪਾਕਿਸਤਾਨ ਅਤੇ ਚੀਨ ਦਾ ਨਾਂਅ ਲਏ ਬਗੈਰ ਕਿਹਾ ਕਿ ਜਿਸ ਤਰਾਂ ਦਾ ਮਾਹੌਲ ਸਾਡੀਆਂ ਸਰਹੱਦਾਂ ਤੇ ਬਣਾਇਆ ਗਿਆ ਹੈ ਉਸ ਵਿੱਚ ਰਾਫੇਲ ਦੀ ਭੂਮਿਕਾ ਅਹਿਮ ਹੋਵੇਗੀ। ਉਨ•ਾਂ ਕਿਹਾ ਕਿ ਭਾਰਤੀ ਸੇਨਾਵਾਂ ਹਰ ਤਰਾਂ ਦੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਦੁਸ਼ਮਣ ਨੂੰ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ। ਅੱਜ ਭਾਰਤੀ ਸੇਨਾਵਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਉਨ•ਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਏਜੰਡਾ ਅੰਦਰੂਨੀ ਅਤੇ ਬਾਹਰੀ ਸੁੱਰਖਿਆ ਦੀ ਮਜਬੂਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ /ਨਰਿੰਦਰ ਜੱਗਾ-hindusthansamachar.in